ਪੀਐਨਓ ਮੀਡੀਆ ਗਰੁੱਪ ਨਾਲ ਜੁੜੇ ਸਾਰੇ ਸੱਜਣਾਂ ਦਾ ਸਵਾਗਤ ਦੋਸਤੋ ਮੈਂ ਸੁਖਨੈਪ ਸਿੰਘ ਸਿੱਧੂ ਅੱਜ ਬੜੀ ਗੰਭੀਰ ਗੱਲ ਤੁਹਾਡੇ ਨਾਲ ਕਰਨ ਲੱਗਿਆ ਜੇ ਚੰਗੀ ਲੱਗੀ ਇਹਨੂੰ ਸੁਣਦੇ ਰਹੋ ਤੇ ਸ਼ੇਅਰ ਕਰ ਦਿਓ ਨਹੀਂ ਤੁਸੀਂ ਵਿਚਾਲੇ ਵੀ ਛੱਡ ਸਕਦੇ ਹੋ ਗੱਲ ਹ ਬੱਚਿਆਂ ਦੀ ਤੇ ਅਧਿਆਪਕਾਂ ਦੀ ਉਹਦੇ ਮਾਪਿਆਂ ਦੀ ਇਸ ਕਰਕੇ ਸਬਜੈਕਟ ਪਹਿਲਾਂ ਕਲੀਅਰ ਕਰ ਦਈਏ ਜਿਹਨੂੰ ਇਹ ਲੱਗਦਾ ਕਿ ਸਾਡੇ ਮਤਲਬ ਦੀ ਗੱਲ ਨਹੀਂ ਉਹ ਨਾ ਸੁਣੀ। ਪਰ ਜਰੂਰੀ ਹੈ ਜੋ ਸਾਡੇ ਸਮਾਜ ਦੇ ਵਿੱਚ ਇਹਨਾਂ ਦਿਨਾਂ ਚ ਵਾਪਰ ਰਿਹਾ ਅੱਜ ਇੱਕ ਬੜੀ ਮੰਦਭਾਗੀ ਖਬਰ ਸਾਡੇ ਸਾਹਮਣੇ ਆਈ ਹੈ ਗੁਰਦਾਸਪੁਰ ਦੇ ਵਿੱਚ ਇੱਕ ਬੱਚੇ ਨੇ ਖੁਦਕਸ਼ੀ ਕਰ ਲਈ ਜ਼ਹਿਰ ਖਾ ਲਿਆ ਇਸ ਕਰਕੇ ਕਿ ਅਧਿਆਪਕਾਂ ਨੇ ਸਕੂਲ ਦੇ ਪ੍ਰਿੰਸੀਪਲ ਨੇ ਉਸ ਨੂੰ ਸਜ਼ਾ ਦਿੱਤੀ ਸੀ ਕਿ ਤੂੰ ਭਾਈ ਉਹ ਸੈਕਿੰਡ ਫਲੋਰ ਤੇ ਕਿਉਂ ਗਿਆ ਖਾੜੇ ਤੇ ਧੁੱਪੇ ਉਹ ਬੱਚਾ ਦੋ ਘੰਟੇ ਧੁੱਪ ਚ ਖੜਾ ਰਿਹਾ ਉਸ ਤੋਂ ਬਾਅਦ ਘਰੇ ਗਿਆ ਤਾਂ ਉਹ ਮਾਨਸਿਕ ਤਨਾਅ ਚ ਆ ਗਿਆ ਤੇ ਉਹਨੇ ਖੁਦਕੁਸ਼ੀ ਕਰ ਲਈ। ਮੰਨਦੇ ਆ ਕਿ ਇਹ ਸਜ਼ਾ ਬਹੁਤ ਗਲਤ ਹੈ। ਧੁੱਪ ਚ ਖਿਡਾਉਣਾ ਉਹਨੂੰ ਉੱਥੇ ਵੀ ਚੱਕਰ ਆ ਸਕਦਾ ਸੀ ਜਾਂ ਕੁਝ ਹੋਰ ਹੈ ਨੁਕਸਾਨ ਹੋ ਸਕਦਾ ਸੀ ਪ੍ਰਿੰਸੀਪਲ ਦੀ ਗਲਤੀ ਆ। ਪਰ ਇਹ ਏਡੀ ਵੱਡੀ ਵੀ ਗਲਤੀ ਨਹੀਂ ਕਿ ਤੁਸੀਂ ਇਸੇ ਗੱਲ ਨੂੰ ਲੈ ਕੇ ਆਪਦੀ ਜ਼ਿੰਦਗੀ ਤਬਾਹ ਕਰ ਲਓ। ਸਹਿਣ ਸ਼ਕਤੀ ਸਾਡੇ ਚ ਹੋਣੀ ਚਾਹੀਦੀ ਹੈ ਇਸ ਵਿਸ਼ੇ ਤੇ ਗੱਲ ਕਰਨੀ ਹ ਕਿ ਮਾਪਿਆਂ ਦੇ ਕੀ ਫਰਜ਼ ਹ ਅਧਿਆਪਕਾਂ ਦੇ ਕੀ ਫਰਜ਼ ਹ ਤੇ ਬੱਚਿਆਂ ਨੂੰ ਅਸੀਂ ਸਿੱਖਿਆ ਕਿਹੋ ਜਿਹੀ ਦਈਏ ਬਾਕੀ ਜਿਹੜੇ ਅਸੀਂ ਸਮਾਜ ਕਹਾਉਂਦੇ ਲੋਕ ਹਾਂ। ਸਾਡੀ ਕੀ ਜ਼ਿੰਮੇਵਾਰੀ ਹੈ ਅੱਜ ਇਹੀ ਗੱਲ ਕਰਾਂਗੇ ਕਿਉਂਕਿ ਗੱਲ ਸਿੱਖਿਆ ਦੇ ਨਾਲ ਜੁੜੀ ਹੋ ਰਹੀ ਹੈ ਤਾਂ ਬਹੁਤੇ ਵਾਰੀ ਮਾਪਿਆਂ ਨੂੰ ਨਹੀਂ ਪਤਾ ਹੁੰਦਾ ਅਸੀਂ ਕਿਹੜੇ ਪਾਸੇ ਆਪਦੇ ਬੱਚੇ ਨੂੰ ਪਾਈਏ ਤੇ ਬਹੁਤੇ ਵਾਰੀ ਬੱਚੇ ਨੂੰ ਨਹੀਂ ਪਤਾ ਹੁੰਦਾ ਕਿਹੜਾ ਰਾਹ ਅਖਤਿਆਰ ਕਰੀਏ ਪਰ ਜੇ ਤੁਸੀਂ ਆਈਏ ਸਵਾਨਾ ਤਾਂ ਇਹ ਕਿਤਾਬ ਪੜ੍ਹ ਸਕਦੇ ਹੋ ਇਹੋ ਜਿਹੀਆਂ ਕਿਤਾਬਾਂ ਆਪਦੇ ਬੱਚਿਆਂ ਨੂੰ ਇਹਨਾਂ ਦਿਨਾਂ ਚ ਪੜ੍ਹਾ ਦਿਓ ਕਿਉਂਕਿ ਗਾਹਾਂ ਗਰਮੀ ਦੀਆਂ ਛੁੱਟੀਆਂ ਆਉਣਗੀਆਂ ਰੀਲਾਂ ਦੇਖਣ ਨਾਲ ਜਾ ਹੋਰ ਚੀਜ਼ਾਂ ਦੇਖਣ ਨਾਲ ਬੱਚੇ ਕੁਝ ਚੰਗੀਆਂ ਕਿਤਾਬਾਂ ਪੜਨਗੇ ਜਿਹੜੀਆਂ ਉਹਨਾਂ ਦੇ ਖੇਤਰ ਦੇ ਵਿੱਚ ਕੰਮ ਆ ਸਕਦੀਆਂ ਜਿਹੜੇ ਖੇਤਰ ਜਾਣਾ ਚਾਹੁੰਦੇ ਨੇ ਤਾਂ ਹੋਰ ਸੌਖਾ ਹੋਜ ਇਸੇ ਕਰਕੇ ਆ ਕਿਤਾਬ ਰਕਮ ਕਰਦੇ ਆਂ ਤੁਸੀਂ ਆਈਏਐਸ ਕਿਵੇਂ ਬਣੋਗੇ ਹਮੇਸ਼ਾ ਵੱਡਾ ਸੋਚੋ ਸਿਰਫ 40 ਦਿਨਾਂ ਚ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ। ਇਹ ਮੋਟੀਵੇਸ਼ਨਲ ਗੱਲਾਂ ਹ ਜੀ ਕੋਈ ਤਵੀਤ ਨਹੀਂ ਇਹਨਾਂ ਨੂੰ ਲਾਗੂ ਕਰਨਾ ਪਊਗਾ ਜੇ ਪੜ੍ੋਗੇ ਤਾਂ ਕੁਝ ਨਾ ਕੁਛ ਨਵਾਂ ਸਿੱਖੋਗੇ ਬੱਚਿਆਂ ਵਾਸਤੇ ਜਾਂ ਤੁਸੀਂ ਕਿਸੇ ਹੋਰ ਖੇਤਰ ਚ ਆਪ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਵਾਸਤੇ ਇਹ ਸਿੱਖਿਆਵਰਧਕ ਕਿਤਾਬਾਂ ਬਹੁਤ ਲਾਜ਼ਮੀ ਆ। ਤੇ ਹੁਣ ਇਹ ਕਿਤਾਬਾਂ ਦਾ ਜੇ ਆਰਡਰ ਕਰਨਾ ਤਾਂ 9417525762 94 7525762 9417525762 ਸਾਡਾਵਟਸ ਦਾ ਨੰਬਰ ਹੈ ਤੁਸੀਂ ਇੱਕ ਘੰਟੀ ਮਾਰੋਗੇ ਜਾਂ ਮੈਸੇਜ ਪਾਓਗੇਵਸ ਤੇ ਤਾਂ ਆਟੋਮੈਟਿਕ ਕਿਤਾਬਾਂ ਦੀ ਲਿਸਟ ਤੁਹਾਡੇ ਸਾਹਮਣੇ ਆ ਜਾਂਦੀ ਹੈ। ਜਿਹੜੀਆਂ ਕਿਤਾਬਾਂ ਇਥੋਂ ਬੋਲਦੇ ਆ ਉਹ ਤੇ ਜਾਂ ਕੋਈ ਹੋਰ ਕਿਤਾਬਾਂ ਤੁਸੀਂ ਲੈਣੀਆਂ ਉਥੋਂ ਆਰਡਰ ਕਰਕੇ ਪੂਰੀ ਦੁਨੀਆ ਚ ਜਿੱਥੇ ਮਰਜ਼ੀ ਬੈਠੇ ਹੋ ਮੰਗਵਾ ਸਕਦੇ ਹੋ। ਸਾਡੀ ਵੈਬਸਾਈਟ ਆਵਰਕੇਡin ਉੱਥੇ ਵੀ ਬਹੁਤ ਸਾਰੀਆਂ ਕਿਤਾਬਾਂ ਪਈਆਂ ਆਡਰ ਉਥੇ ਵੀ ਕਰ ਸਕਦੇ ਹੋ। ਪੂਰੀ ਦੁਨੀਆ ਚ ਅਸੀਂ ਕਿਤਾਬਾਂ ਭੇਜਦੇ ਆਂ ਬਿਨਾਂ ਝਿਜਕ ਤੁਸੀਂ ਆਡਰ ਕਰੋ। ਗੱਲ ਅੱਜ ਦੇ ਮੁੱਦੇ ਦੀ ਕਰੀਏ ਕਿ ਬਹੁਤੇ ਵਾਰੀ ਗੱਲ ਛੋਟੀ ਜਿਹੀ ਹੁੰਦੀ ਹ ਤੇ ਨੁਕਸਾਨ ਵੱਡਾ ਕਰਾ ਲੈਂਦੇ ਆ। ਬੱਚਿਆਂ ਨੂੰ ਝਿੜਕਿਆ ਜਾਂਦਾ ਹ ਤਾਂ ਉਹ ਘਰੇ ਜਾ ਕੇ ਕਿਤੇ ਨਾ ਕਿਤੇ ਇਹੋ ਜਿਹੀ ਗੱਲ ਕਰ ਲੈਂਦੇ ਆ ਕਿ ਮੁੜ ਕੇ ਵੇਲਾ ਹੱਥ ਨਹੀਂ ਆਉਂਦਾ ਜਾਂ ਫਿਰ ਕੋਈ ਬੱਚਾ ਪੇਪਰਾਂ ਚੋਂ ਫੇਲ ਹੋ ਗਿਆ। ਜਾਂ ਉਹਦੇ ਫੇਲ ਵੀ ਨਾ ਹੋਇਆ ਨੰਬਰ ਹੀ ਘੱਟ ਆ ਗਏ ਬਾਕੀਆਂ ਦੇ ਨਾਲੋਂ ਉਹ ਖੁਦਕੁਸ਼ੀ ਕਰ ਜਾਂਦਾ। ਜ਼ਿੰਦਗੀ ਦੇ ਵਿੱਚ ਦੁਬਾਰਾ ਸੁਾਨੂੰ ਮੌਕਾ ਨਹੀਂ ਮਿਲਦਾ ਕਿ ਫਿਰ ਇੱਕ ਵਾਰੀ ਤੁਸੀਂ ਇਹੋ ਜਿਹਾ ਕਦਮ ਚੱਕ ਲਿਆ ਕਿ ਜਿਉਂਦੇ ਹੋ ਜਾਓਗੇ ਇਸ ਕਰਕੇ ਹਰ ਕਦਮ ਸੋਚ ਸਮਝ ਕੇ ਚੱਕਣ ਦੀ ਲੋੜ ਹੈ। ਅਕਸਰ ਗੁਰਬਾਣੀ ਚ ਵੀ ਇਹ ਗੱਲ ਆਖੀ ਜਾਂਦੀ ਹੈ ਸਿੱਖ ਧਰਮ ਚ ਵੀ ਆਖੀ ਜਾਂਦੀ ਤੇ ਦੂਜੇ ਧਰਮ ਵੀ ਹ ਕਿ ਖੁਦਕੁਸ਼ੀ ਕਰਨਾ ਗਲਤ ਗੱਲ ਹੈ। ਦਲੇਰ ਬੰਦੇ ਇਸ ਰਾਹ ਨਹੀਂ ਤੁਰਦੇ। ਪਰ ਮਾਨਸਿਕ ਤੌਰ ਤੇ ਟੁੱਟਿਆ ਬੰਦਾ ਖਾਸ ਕਰਕੇ ਬੱਚਾ ਇਸ ਪਾਸੇ ਤੁਰ ਜਾਂਦਾ। ਉਦੋਂ ਸਮਾਜ ਦੀ ਜ਼ਿੰਮੇਵਾਰੀ ਉਦੋਂ ਪਹਿਲਾਂ ਕਿ ਬੱਚਾ ਨਿਰਾਸ਼ ਹਤਾਸ਼ ਜਦੋਂ ਨਜ਼ਰ ਆਉਂਦਾ ਉਹਨੂੰ ਸੰਭਾਲੀਏ ਸਾਨੂੰ ਇਹ ਹੁੰਦਾ ਕਿ ਜਦੋਂ ਤਾਂ ਕੋਈ ਤੁਰ ਗਿਆ ਉਦੋਂ ਤਾਂ ਅਸੀਂ ਕਰਨਾ ਅਫਸੋਸ ਬਹੁਤ ਮਾੜਾ ਹੋਇਆ ਆ। ਜਦੋਂ ਕੋਈ ਨਿਰਾਸ਼ ਹੈ ਉਦੋਂ ਉਹਨੂੰ ਢਾਰਸ ਨਹੀਂ ਦੇਣੀ ਉਹਨੂੰ ਗੱਲ ਨਹੀਂ ਲਾਉਣਾ ਉਹਦੀ ਬਾਂਹ ਨਹੀਂ ਫੜਨੀ ਉਹਨੂੰ ਕਿਤੇ ਨਾ ਕਿਤੇ ਹੌਸਲੇ ਦੀ ਲੋੜ ਹੁੰਦੀ ਹ ਉਹ ਅਸੀਂ ਨਹੀਂ ਦਿੰਦੇ। ਨਿਰਾ ਪੁਰਾ ਦੋਸ਼ ਅਧਿਆਪਕਾਂ ਤੇ ਦੇ ਦਈਏ ਕਿ ਅਧਿਆਪਕਾਂ ਦੀ ਜਿੰਮੇਵਾਰੀ ਹੈ ਜੀ ਬੱਚਿਆਂ ਨੂੰ ਠੀਕ ਕਰਨ ਦੀ ਤਾਂ ਫਿਰ ਕਦੇ ਵੀ ਬੱਚੇ ਠੀਕ ਠੀਕ ਨਹੀਂ ਹੋਣਗੇ ਅਧਿਆਪਕਾਂ ਦੇ ਕੋਲ ਵੱਧ ਤੋਂ ਵੱਧ ਅੱਠ ਘੰਟੇ ਬੱਚੇ ਹੁੰਦੇ ਆ ਤੇ ਉਸ ਦੌਰਾਨ ਤੁਸੀਂ ਦੇਖੋ ਕਿ ਹਰੇਕ ਕਲਾਸ ਦੇ ਵਿੱਚ 30 ਬੱਚੇ ਕਹੇ ਜਾਂਦੇ ਆ ਤੇ ਪ੍ਰਾਈਵੇਟ ਸਕੂਲਾਂ ਚ ਵੀ ਵੱਧ ਹੁੰਦੇ ਆ ਸਰਕਾਰੀ ਚ ਵੀ ਵੱਧ ਹੁੰਦੇ ਆ ਮੇਰੇ ਲਈ ਸਕੂਲ ਆ 30 ਦੀ ਥਾਂ ਤੇ 30 ਹੋਣਗੇ ਕਿਸੇ 45 ਵੀ ਆ 45 ਮਿੰਟ ਦਾ ਪੀਰੀਡ ਹੁੰਦਾ ਬੱਚੇ ਵਾਸਤੇ ਇੱਕ ਮਿੰਟ ਵੀ ਨਹੀਂ ਹੁੰਦਾ ਇੱਕ ਅਧਿਆਪਕ ਦੇ ਕੋਲੇਅ ਪੀਰੀਡ ਲੱਗਦੇ ਤਾਂ ਤੁਸੀਂ ਅੰਦਾਜਾ ਲਾ ਸਕਦੇ ਹੋ ਕਿੰਨੇ ਅਧਿਆਪਕ ਉਹ ਬਦਲਦੇ ਆ ਕਿਸੇ ਦੇ ਨਾਲ ਉਹਦੀ ਨੇੜਤਾ ਹੋ ਸਕਦੀ ਹੈ ਕੋਈ ਉਹਨੂੰ ਚੰਗਾ ਨਹੀਂ ਵੀ ਲੱਗ ਸਕਦਾ ਕਿਉਂਕਿ ਸਬਜੈਕਟ ਮੁਤਾਬਕ ਵੀ ਹੁੰਦਾ ਤਾਂ ਹਰੇਕ ਅਧਿਆਪਕ ਸੋਡੇ ਬੱਚੇ ਦੀ ਜਿੰਮੇਵਾਰੀ ਚੱਕੇ ਇਹ ਪੋਸੀਬਲ ਨਹੀਂ ਹ ਦੂਜੀ ਗੱਲ ਕਿ ਜਦੋਂ ਸਾਡਾ ਬੱਚਾ ਜੰਮਿਆ ਅਸੀਂ ਆ ਉਮੀਦਾਂ ਉਹਦੇ ਤੇ ਅਸੀਂ ਲਾਈਆਂ ਤਾਂ ਫਿਰ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਉਹਨੂੰ ਟਾਈਮ ਦਈਏ ਉਹਨੂੰ ਹੱਲਾ ਸ਼ੇਰੀ ਦਈਏ। ਜੇ ਕਿਤੇ ਉਹਦੀ ਕੋਈ ਸਮੱਸਿਆ ਉਹਨੂੰ ਬੈਠ ਕੇ ਵਿਚਾਰੀਏ। ਅੱਜ ਗੁਰਦਾਸਪੁਰ ਵਾਲੇ ਬੱਚੇ ਦੀ ਘਟਨਾ ਨਾਲ ਗੱਲ ਸ਼ੁਰੂ ਹੋਈ ਹ। ਤੇ ਤਿੰਨ ਚਾਰ ਹੋਰ ਘਟਨਾਵਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਸੁਣੀਆਂ ਤੁਸੀਂ ਹ ਐਂਗਲ ਜਿਹੜਾ ਮੇਰਾ ਹੈਗਾ ਕਿਉਂਕਿ ਮੈਂ ਕੁਛ ਕੁ ਨੂੰ ਕੋਲੋਂ ਜਾ ਕੇ ਦੇਖਿਆ ਕੁਛ ਕੁ ਤੁਹਾਡੇ ਨਾਲ ਸਾਂਝੀਆਂ ਕਰ ਦੇਣੀਆਂ। ਇਹ ਗੁਰਦਾਸਪੁਰ ਦੀ ਘਟਨਾ ਇਹਦੇ 'ਚ ਇੱਕ ਬੱਚਾ ਕਿਸੇ ਫਲੋਰ ਤੇ ਗਿਆ ਜਿੰਨਾ ਪਤਾ ਲੱਗਿਆ। ਹੋ ਸਕਦਾ ਉਹਨੇ ਕੋਈ ਉਦੋਂ ਵੀ ਮਾੜੀ ਮੋਟੀ ਵੱਡੀ ਗਲਤੀ ਕੀਤੀ ਹੋਵੇ। ਇਸ ਕਰਕੇ ਅਧਿਆਪਕ ਉਹਨੂੰ ਪ੍ਰਿੰਸੀਪਲ ਕੋਲੇ ਲੈ ਗਏ ਤੇ ਪ੍ਰਿੰਸੀਪਲ ਨੇ ਉਹਨੂੰ ਸਜ਼ਾ ਦੇ ਤੀ। ਕੁਝ ਲੋਕਾਂ ਦਾ ਮੰਨਣਾ ਕਿ ਇਹੋ ਜਿਹੀ ਸਜ਼ਾ ਨਹੀਂ ਦੇਣੀ ਚਾਹੀਦੀ ਸੀ ਬਿਲਕੁਲ ਨਹੀਂ ਦੇਣੀ ਚਾਹੀਦੀ ਸੀ ਪਰ ਕਈ ਵਾਰੀ ਉਦੋਂ ਅਧਿਆਪਕ ਵੀ ਗੁੱਸੇ ਚ ਆਏ ਹੁੰਦੇ ਆ ਉਹਨਾਂ ਨੂੰ ਵੀ ਲੱਗਦਾ ਕਿ ਸਜਾ ਦੇਣੀ ਚਾਹੀਦੀ ਹ ਜਾਂ ਹੋ ਸਕਦਾ ਬੱਚਾ ਹੀ ਕੁਝ ਇਦਾਂ ਦਾ ਰੱਖਦਾ ਹੋਵੇ ਐਟੀਟਿਊਡ ਵੀ ਭਈ ਕੋਈ ਨਾ ਸਜ਼ਾ ਕਬੂਲ ਕਰਾਂਗੇ ਐ ਵੀ ਸਾਡੇ ਮਨ ਚ ਆਉਂਦਾ ਅਸੀਂ ਬਥੇਰੇ ਡੰਡੇ ਖਾਦੇ ਆ ਕਦੇ ਮਾਫੀ ਨਹੀਂ ਮੰਗੀ ਸੀ ਐ ਹੀ ਹੱਥ ਕਰੀ ਜਾਂਦੇ ਸੀ ਡੰਡੇ ਵੱਜਦੇ ਰਹੇ ਆ। ਉਦੋਂ ਵੇਲਾ ਹੋਰ ਹੁੰਦਾ ਸੀ। ਆਪਾਂ ਪੁਰਾਣਿਆਂ ਵੇਲਿਆਂ ਦੀ ਗੱਲ ਕਰੀਏ ਤਾਂ ਮੇਰੀ ਉਮਰ ਇਸ ਵਕਤ 49 ਕੁ ਸਾਲ ਹ। ਮੈਥੋਂ ਪਹਿਲਾਂ ਆਲੇ ਜਾਂ ਮੈਥੋਂ 10- 20 ਸਾਲ ਮਗਰੋਂ ਆਲੇ ਸਕੂਲ ਦੇ ਵਿੱਚ ਆਮ ਹੀ ਛਿੱਤਰ ਖਾਂਦੇ ਰਹੇ ਆਂ ਕਦੇ ਕੰਮ ਬਦਲੇ ਕਦੇ ਦੀ ਸ਼ਰਾਰਤਾਂ ਬਦਲੇ ਤੇ ਜੇ ਕਿਤੇ ਐ ਕਹਿੰਦੇ ਫਲਾਣਾ ਅਧਿਆਪਕ ਕੁਝ ਨਾ ਕੁਝ ਕਹਿੰਦਾ ਤਾ ਘਰੇ ਆਇਆਂ ਦੇ ਫਿਰ ਛਿੱਤਰ ਪੈਂਦੇ ਹੁੰਦੇ ਸੀ ਕਿ ਤੂੰ ਆਪ ਹੀ ਪ੍ਰੋਫੈਸਰ ਬਣਦਾ ਅਧਿਆਪਕਾਂ ਚੋਂ ਨੁਕਸ ਕੱਢਦਾ ਜਾਂ ਕਿਤੇ ਐਵੇਂ ਵੀ ਹੁੰਦਾ ਸੀ ਕਿ ਤੁਸੀਂ ਸਕੂਲ ਗਏ ਪੀਟੀਐਮ ਦਾ ਦਰਵਾਜ਼ ਹੀ ਨਹੀਂ ਹੁੰਦਾ ਸੀ ਉਦੋਂ ਕਦੇ ਨਾ ਕਦੇ ਗਲਤੀ ਵੇਲੇ ਸੱਦਿਆ ਹੁੰਦਾ ਸੀ ਸਕੂਲ ਤੇ ਮਾਂ ਪਿਓ ਉਥੇ ਸਿੱਟ ਲੈਂਦੇ ਸੀਗੇ ਉਦੋਂ ਕੋਈ ਇੱਜਤ ਬੇਜਤੀ ਵਾਲਾ ਫਰਕ ਹੀ ਨੀ ਪੈਂਦਾ ਸੀ ਅੱਜ ਬੱਚੇ ਸੈਸਟਿਵ ਹੋ ਗਏ ਨੇ ਜਾ ਅਸੀਂ ਮਾਹੌਲ ਉਹਨਾਂ ਨੂੰ ਇਹੋ ਜਿਹਾ ਦਤਾ ਕਿ ਨਿੱਕੀ ਜੀ ਝਿੜਕਣ ਵਾਲੀ ਉਹ ਇਹ ਸੋਚਣ ਲੱਗ ਜਾਂਦੇ ਕਿ ਸਾਡੀ ਬੇਇਜ਼ਤੀ ਹੋ ਗਈ। ਸਾਡੇ ਤਾਂ ਸ਼ੇਅਰ ਮਾਰਕੀਟ ਵਾਂਗੂ ਜਿਹੜੀ ਇੱਜਤ ਬੇਇਜ਼ਤੀ ਆ ਉਥੇ ਸਕੂਲਾਂ ਚ ਘਟਦੀ ਵੱਧਦੀ ਰਹੀ ਆ। ਸਾਰਿਆਂ ਦਾ ਹੀ ਇਹ ਹਾਲ ਹੋਊਗਾ ਕੁਛ ਮੰਨੋ ਕੁਛ ਨਾ ਮੰਨੋ। ਇਹ ਵੀ ਹੋ ਸਕਦਾ ਕਿ ਵਿਰਲੇ ਹੋਣ ਜਿਹੜੇ ਬਹੁਤ ਜਿਆਦਾ ਇੰਟੈਲੀਜੈਂਟ ਹੋਣ ਬਹੁਤ ਹੁਸ਼ਿਆਰ ਹੋਣ ਉਹਨਾਂ ਦੇ ਕਦੇ ਯੂਥ ਕਾਂਗ ਨਾ ਹੋਇਆ ਹੋਵੇ ਉਹਨਾਂ ਦੀ ਕਦੇ ਇਨਸਲਟ ਸਕੂਲ 'ਚ ਅਧਿਆਪਕਾਂ ਨੇ ਨਾ ਕੀਤੀ ਹੋਵੇ। ਤੇ ਉਸ ਨੂੰ ਉਦੋਂ ਬੇਇਜ਼ਤੀ ਵੀ ਨਹੀਂ ਮੰਨਿਆ ਜਾਂਦਾ ਸੀ ਦੋ ਪੈ ਗਈਆਂ ਕੱਪੜੇ ਝਾੜ ਕੇ ਫਿਰ ਉੱਠ ਖੜੇ ਟੀਚਰ ਪਰਾ ਨੂੰ ਜਾਂਦਾ ਆਪਾਂ ਦੇ ਕੱਢੀ ਜਾਂਦੇ ਹੁੰਦੇ ਮਤਲਬ ਇਹ ਸੁਭਾਅ ਰਿਹਾ। ਇੱਕ ਥੋੜੇ ਦਿਨ ਪਹਿਲਾਂ ਦੀ ਹੋਰ ਘਟਨਾ ਸਾਹਮਣੇ ਆਈ ਹ ਕੋਟਕਪੂਰੇ ਦੀ ਹੈ ਕਿ ਇੱਕ ਬੱਚਾ ਉਹ ਕਹਿੰਦਾ ਵੀ ਮੈਂ ਕਿਹਾ ਸੀ ਵੀ ਇੰਦਰਾ ਗਾਂਧੀ ਹ ਜਿਹੜੀ ਉਸ ਨੇ ਦਰਬਾਰ ਸਾਹਿਬ ਢਾਇਆ ਸੀ ਤਾਂ ਕਰਕੇ ਉਹਦਾ ਕਤਲ ਹੋਇਆ ਇਸ ਕਰਕੇ ਮੈਨੂੰ ਟੀਚਰ ਨੇ ਕੁੱਟਿਆ। ਗੱਲ ਇਕੱਲੀ ਇਨੀ ਨਹੀਂ ਆ। ਉਹਦੇ ਪਿੱਛੇ ਜਿਹੜੀਆਂ ਹੋਰ ਬਾਅਦ 'ਚ ਵੀਡੀਓ ਆਈਆਂ। ਉਹਦੇ 'ਚ ਬੱਚਾ ਇਹ ਗੱਲਾਂ ਵੀ ਕਹਿੰਦਾ ਕਿ ਜੀ ਮੈਨੂੰ ਸਕੂਲ 'ਚ ਜੈਕਾਰਾ ਨਹੀਂ ਲਾਉਣ ਦਿੰਦੇ ਉੱਥੇ ਪਾਠ ਨਹੀਂ ਕਰਨ ਦਿੰਦੇ ਕਿਤੇ ਨਾ ਕਿਤੇ ਅਧਿਆਪਕ ਦੇ ਨਾਲ ਉਹਦਾ ਟਕਰਾਅ ਹੁਣ ਸਿੱਧਾ ਤੁਸੀਂ ਉਸ ਐਂਗਲ ਤੋਂ ਦੇਖੋ ਕਿ ਜੇ ਬੱਚੇ ਨੇ ਭਾਈ ਜੈਕਾਰੇ ਹੀ ਲਾਉਣੇ ਨੇ ਫਿਰ ਧਾਰਮਿਕ ਸਿੱਖਿਆ ਦੇਣ ਵਾਲੇ ਬਹੁਤ ਸਾਰੇ ਸਕੂਲ ਆ ਬਾਬਿਆਂ ਦੇ ਸਕੂਲ ਐ ਜਿੱਥੇ ਪਾਠ ਜਾਂ ਹੋਰ ਚੀਜ਼ਾਂ ਵੱਲ ਜ਼ਿਆਦਾ ਧਿਆਨ ਦਿੱਤਾ ਜਾਂਦਾ ਪੜ੍ਹਾਈ ਮਤਲਬ ਜਿਹੜੀ ਹੋਰ ਤਰ੍ਹਾਂ ਦੀ ਹ ਉਧਰ ਸ਼ਾਇਦ ਉਨਾ ਫੋਕਸ ਨਾ ਹੋਵੇ। ਜੇ ਹੋਵੇ ਵੀ ਤਾਂ ਚਲ ਵੱਖਰੀ ਗੱਲ ਹ ਕਿ ਉਥੇ ਧਰਮ ਦਾ ਵਿਸ਼ਾ ਪੜ੍ਾਇਆ ਜਾਂਦਾ। ਭਾਰਤ ਦੇ ਵਿੱਚ ਸਾਰੇ ਧਰਮਾਂ ਦਾ ਸਤਿਕਾਰ ਹੈ ਕਾਨੂੰਨ ਤੌਰ ਤੇ ਹੋ ਸਕਦਾ ਕਦੇ ਨਾ ਕਦੇ ਕੋਈ ਅਧਿਆਪਕ ਇਹੋ ਜਿਹਾ ਕੁਝ ਕਰਦਾ ਹੋਵੇ ਕਿ ਕਿਸੇ ਖਾਸ ਕਮਿਊਨਿਟੀ ਦੇ ਜਾਂ ਕਿਸੇ ਖਾਸ ਧਰਮ ਦੇ ਬੱਚੇ ਦੇ ਨਾਲ ਜਿਆਦਤੀ ਕਰਦੇ ਜੇ। ਛੇਤੀ ਕਿਤੇ ਇੱਥੇ ਹੁੰਦਾ ਨਹੀਂ ਅਗਲੇ ਨੂੰ ਵੀ ਪਤਾ ਕਿ ਨਾਲ ਦੀ ਨਾਲ ਉਹੀ ਭਾਈਚਾਰੇ ਦੇ ਲੋਕ ਆ ਸਾਡੇ ਵਿਰੁੱਧ ਆ ਕੇ ਖੜ ਜਾਣਗੇ ਪੰਗਾ ਸਾਡੇ ਤੇ ਪੈ ਜਾਣਾ। ਇਹ ਨਹੀਂ ਹੁੰਦਾ। ਫਿਰ ਉਹੀ ਗੱਲ ਹੈ ਕਿ ਜੇ ਉੱਥੇ ਜੈਕਾਰਾ ਬੁਲਾਉਣ ਦੀ ਇਜਾਜ਼ਤ ਮਿਲ ਗਈ ਕਿਸੇ ਸਕੂਲ ਦੇ ਵਿੱਚ ਫਿਰ ਦੂਜੇ ਧਰਮਾਂ ਦੇ ਲੋਕ ਵੀ ਹੈ। ਚਾਰ ਪੰਜ ਧਰਮ ਤਾਂ ਸਾਡੇ ਪੰਜਾਬ ਦੇ ਵਿੱਚ ਹੈਗੇ ਹੀ ਆ ਨਾ ਜਾਂ ਚਾਰ ਪੰਜ ਧਰਮਾਂ ਦੇ ਲੋਕ ਹੈਗੇ ਆ ਉਹਨਾਂ ਦੀ ਵੀ ਗੱਲ ਹੋਊਗੀ। ਫਿਰ ਉਹਨਾਂ ਦੇ ਵੀ ਨਾਰੇ ਜੈਕਾਰੇ ਜਾਂ ਧਾਰਮਿਕ ਜੋ ਵੀ ਸਲੋਗਨ ਆ ਉਹ ਬੋਲੇ ਜਾਣਗੇ ਹੋ ਸਕਦਾ ਫਿਰ ਉਦੋਂ ਸਾਨੂੰ ਹੋਰ ਸਮੱਸਿਆ ਆ ਜਾੇ। ਇਸ ਕਰਕੇ ਸਕੂਲਾਂ ਨੂੰ ਸੈਕੂਲਰ ਰਹਿਣ ਦਈਏ। ਜਿਹੜੇ ਨੂੰ ਇਹ ਲੱਗਦਾ ਕਿ ਯਾਰ ਸਾਡੇ ਬੱਚਿਆਂ ਦੇ ਵਾਸਤੇ ਧਾਰਮਿਕ ਸਿੱਖਿਆ ਬਹੁਤ ਲਾਜ਼ਮੀ ਹ। ਵੈਸੇ ਤਾਂ ਸਾਰੇ ਸਕੂਲਾਂ 'ਚ ਪੜ੍ਹਾਈ ਜਾਂਦੀ ਹ ਪਰ ਜੇ ਜੈਕਾਰੇ ਲਾਉਣੇ ਨੇ ਜਾਂ ਕੁਝ ਹੋਰ ਕਰਨਾ ਫਿਰ ਹੋਰ ਸਕੂਲ ਹ ਉਹਦੇ ਵਾਸਤੇ ਮੇਰੇ ਖਿਆਲ ਚ ਉਧਰ ਨੂੰ ਜਾਣਾ ਚਾਹੀਦਾ ਪਰ ਸਾਡੀ ਗੱਲ ਨੂੰ ਇੱਥੇ ਵੀ ਇੰਟਰਪ੍ਰੇਟ ਗਲਤ ਕੀਤਾ ਜਾਊਗਾ ਤੇ ਜਿਹੜੀਆਂ ਅਧਿਆਪਕ ਦੇ ਨਾਲ ਜੁੜੀਆਂ ਗੱਲਾਂ ਜਾਂ ਵੀਡੀਓਜ ਆ ਤੁਸੀਂ ਦੇਖ ਰਹੇ ਹੋ ਉੱਥੇ ਵੀ ਕਈ ਲੋਕਾਂ ਦਾ ਪੰਥ ਦੇ ਨਾਂ ਤੇ ਧਰਮ ਦੇ ਨਾਂ ਤੇ ਜਿਹੜਾ ਚੁੱਲਾ ਤਪਦਾ ਉਹਨਾਂ ਲੋਕਾਂ ਨੇ ਉਸ ਅਧਿਆਪਕ ਦੇ ਬਾਰੇ ਸਕੂਲ ਦੇ ਬਾਰੇ ਬੜਾ ਕੁਝ ਕਹਿਣਾ ਸ਼ੁਰੂ ਕਰਤਾ। ਹਾਲਾਂਕਿ ਸਮਝਾਉਣਾ ਬੱਚਿਆਂ ਨੂੰ ਚਾਹੀਦਾ ਕਿ ਪੁੱਤ ਜੈਕਾਰੇ ਲਾਉਣ ਵਾਸਤੇ ਗੁਰਦੁਆਰਾ ਵੀ ਹੈਗਾ ਹੋਰ ਥਾਵਾਂ ਵੀ ਹੈਗੀਆਂ ਸਕੂਲ ਤੋਂ ਬਾਅਦ ਦੇ ਵਿੱਚ ਬਥੇਰਾ ਟਾਈਮ ਸਵੇਰੇ ਉੱਠ ਕੇ ਵੀ ਤੁਸੀਂ ਉਥੇ ਕਰ ਸਕਦੇ ਹੋ ਸਕੂਲ ਚ ਪੰਜ ਸੱਤ ਘੰਟੇ ਜਾ ਕੇ ਪੜਿਓ ਚੰਗੀ ਸਿੱਖਿਆ ਲੈ ਲਓ ਤੁਾਡੇ ਸਿਰ ਤੇ ਦਸਤਾਰ ਬੰਨੀ ਹੋਵੇ ਤੁਸੀਂ ਚੰਗੇ ਰੁਤਬੇ ਤੇ ਹੋਵੋ ਦੁਨੀਆਂ ਦੇ ਵਿੱਚ ਹੋਵੋ ਕਿਸੇ ਨਾ ਕਿਸੇ ਵੱਡੇ ਅਹੁਦੇ ਤੇ ਅਜੇ ਵਾਂਗ ਵਾਂਗੂ ਲੋਕ ਪਹਿਚਾਨਣ ਕਿ ਆਹ ਕੌਣ ਹ ਭਾਈ ਇਹ ਫਲਾਣਾ ਸਿੰਘ ਸਰਦਾਰ ਹ ਉਹ ਪਹਿਚਾਣ ਹ ਸਾਡੀ ਤੇ ਉਹੋ ਜਿਹੀ ਬਣਾਉਣ ਦੇ ਵਾਸਤੇ ਐਜੂਕੇਸ਼ਨ ਲਾਜ਼ਮੀ ਆ। ਇੱਕ ਘਟਨਾ ਕਈ ਸਾਲ ਪਹਿਲਾਂ ਜਲਾਲ ਦੇ ਵਿੱਚ ਵਾਪਰੀ ਮੈਨੂੰ ਲੱਗਦਾ ਚਾਰ ਪੰਜ ਸਾਲ ਹੋ ਗਏ ਜਲਾਲ ਕੁਲਦੀਪ ਮਾਣਕ ਦਾ ਪਿੰਡ ਹ। ਸਾਡੇ ਪਿੰਡਾਂ ਦੇ ਨੇੜੇ ਆ ਚਲੋ ਮੈਨੂੰ ਪਤਾ ਲੱਗਿਆ ਕਿ ਉੱਥੇ ਇੱਕ ਅਧਿਆਪਕ ਨੇ ਬੱਚਿਆਂ ਦੇ ਬਾਲ ਕੱਟ ਤੇ। ਜਦੋਂ ਵਾਲ ਕੱਟ ਤੇ ਸਾਡੇ ਸਾਹਮਣੇ ਉਹੀ ਅਕਸ ਆ ਗਿਆ ਕਿ ਇੱਕ ਕੱਟੜ ਪੰਥੀ ਸੋਚ ਵਾਲਾ ਅਧਿਆਪਕ ਹਾਲਾਂਕਿ ਉਹ ਮੈਡਮ ਸੀ ਵੀ ਉਹਨੇ ਸਕੂਲ ਦੇ ਵਿੱਚ ਬਾਲ ਕੱਟੇ ਬਾਲ ਕਿਹਦੇ ਕੱਟੇ ਸਾਡੇ ਦਿਮਾਗ ਚ ਇੱਕ ਅਕਸ ਨਾਲ ਦੀ ਨਾਲ ਆਏਗਾ ਸਰਦਾਰਾਂ ਮੁੰਡਿਆਂ ਦੇ ਕੱਟੇ ਹੋਣਗੇ ਪੱਗਾਂ ਵਾਲਿਆਂ ਦੇ ਜੋੜੇ ਵਾਲਿਆਂ ਦੇ ਪਰ ਐ ਨਹੀਂ ਸੀ ਕਹਾਣੀ ਜਦੋਂ ਉਤੇ ਜਾ ਕੇ ਦੇਖਿਆ ਜਿਹੜੇ ਪੁੱਠੇ ਸਿੱਧੇ ਵਾਲ ਜੇ ਕਟਵਾਈ ਫਿਰਦੇ ਹੁੰਦੇ ਸੀਗੇ ਜਿਵੇਂ ਕਿਸੇ ਨੇ ਇਹ ਕਹਿ ਲਓ ਕਿ ਆਲੂਆਂ ਵਾਲੇ ਖੇਤ ਦੇ ਵਿੱਚ ਦੀ ਥੋੜਾ ਜਿਹਾ ਇੱਕ ਪਾਸੇ ਨੂੰ ਸੁਹਾਗਾ ਮਾਰ ਕਰਤਾ ਹੋਵੇ ਦੂਜੇ ਪਾਸੇ ਜੀ ਕਹਿੰਦੇ ਹੋਣ ਵੀ ਐ ਕਰੋ ਦੋ ਕਵੱਟਾਂ ਜਿਹੀਆਂ ਵੀ ਪਾ ਕੇ ਦੇਖ ਲੈਦੇ ਆਂ ਉਹ ਗਜਨੀ ਕੱਟ ਬਣਾ ਲਿਆ ਕਿਸੇ ਨੇ ਜਾਂ ਕੁਝ ਹੋਰ ਹ ਉਹੋ ਜਿਹੇ ਲੋਕਾਂ ਦੇ ਬਾਲ ਕੱਟੇ ਸੀ ਕਿ ਜੇ ਸਕੂਲ ਚ ਆਉਣਾ ਜਾਂ ਤਾਂ ਪ੍ਰੋਪਰ ਜਿਹੜੇ ਆਮ ਬਾਲ ਆ ਸਿੱਧੇ ਹਜਾਮਤ ਉਹ ਹੀ ਹੋਵੇ ਨਹੀਂ ਫਿਰ ਐ ਨਹੀਂ ਚੱਲਣਾ ਕੰਮ ਤੇ ਉਹ ਮੈਡਮ ਨੂੰ ਤਾਂ ਮੈਂ ਤਾਂ ਐਪਰੀਸ਼ੀਏਟ ਕਰਕੇ ਆਇਆ ਸੀ ਮੈਂ ਕਿਹਾ ਵਧੀਆ ਕੀਤਾ ਜੀ ਤੁਸੀਂ ਉਹਨਾਂ ਨੇ ਨਾਈ ਸਕੂਲ ਚ ਬੁਲਾ ਲਿਆ ਸੀ ਕਹਿੰਦੇ ਸਾਰਿਆਂ ਦੇ ਇੱਕੋ ਜਿਹੇ ਬਾਲ ਕੱਟ ਦੇ ਜਿਹੜੇ ਮੁੰਡਿਆਂ ਦੇ ਜੁੜੇ ਰੱਖੇ ਸੀ ਉਹਨਾਂ ਨੂੰ ਕਹਿੰਦੇ ਸੀ ਬਕਾਇਦਾ ਪੱਗ ਬੰਨ ਕੇ ਆਓ ਪਰ ਮਾਮਲੇ ਨੂੰ ਹੋਰ ਤਰ੍ਹਾਂ ਦੀ ਰੰਗਤ ਉੱਥੇ ਦਿੱਤੀ ਗਈ ਸੀ ਉਹ ਉਛਾਲਿਆ ਗਿਆ ਸੀ ਪਰ ਜਦੋਂ ਸਾਡੀ ਵੀਡੀਓ ਸਾਹਮਣੇ ਆ ਗਈ ਜਾਂ ਹੋਰਾਂ ਲੋਕਾਂ ਨੇ ਵੀ ਉੱਥੇ ਜਾ ਕੇ ਉਹ ਪੱਖ ਲਏ ਹੋਣਗੇ ਤਾਂ ਲੋਕਾਂ ਨੂੰ ਜਿਹੜੇ ਜੈਨੂਨ ਕਿਸਮ ਦੇ ਲੋਕ ਆ ਉਹਨਾਂ ਨੂੰ ਸਪਸ਼ਟ ਹੋ ਗਿਆ ਕਿ ਆਹ ਤਾਂ ਮੈਡਮ ਨੇ ਵਧੀਆ ਕੰਮ ਕੀਤਾ ਕਿ ਜੇ ਤੁਸੀਂ ਪੁੱਠੇ ਸਿੱਧੇ ਵਾਲ ਜਿਹੇ ਕਟਾਈ ਫਿਰਦੇ ਹੋ ਜ਼ੁਲਫਾਂ ਬਣਾਈ ਫਿਰਦੇ ਹੋ ਜਾਂ ਹੋਰ ਵੀ ਉਹੋ ਜਿਹਾ ਕੰਮ ਸਕੂਲਾਂ 'ਚ ਨਹੀਂ ਚੱਲਦਾ। ਫੈਸ਼ਨ ਦਾ ਸਕੂਲ ਦੇ ਵਿੱਚ ਕੋਈ ਮਤਲਬ ਹੀ ਨਹੀਂ ਹੁੰਦਾ। ਇੱਕ ਹੋਰ ਘਟਨਾ ਬਠਿੰਡੇ ਦੇ ਇੱਕ ਸਕੂਲ ਚੋਂ ਆਈ ਕਹਿੰਦੇ ਜੀ ਇੱਥੇ ਮਾਸਟਰ ਆ ਜਿਹੜੇ ਉਹ ਜਵਾਕਾਂ ਨੂੰ ਕੜਾ ਨਹੀਂ ਪਾਉਣ ਦਿੰਦੇ। ਉੱਥੇ ਵੀ ਕਿਸੇ ਨੇ ਚੱਕ ਕੇ ਵੀਡੀਓ ਬਣਾ ਤੀ ਕਿਉਂਕਿ ਪੰਥ ਦੀ ਸੇਵਾ ਕਰਨ ਦਾ ਮੌਕਾ ਕੁਝ ਕ ਬੰਦਿਆਂ ਨੂੰ ਕਦੇ ਕਦੇ ਮਿਲਦਾ ਅੰਦਰੋਂ ਪੰਥਕ ਬੰਦਾ ਹੋਵੇ ਨਾ ਹੋਵੇ ਦਿਖਾਵਾ ਤਾਂ ਕਰਨਾ ਵਿਊ ਤਾਂ ਉਹਦੇ ਕਰਕੇ ਲੈਣੇ ਆ। ਉਸ ਮਾਮਲੇ 'ਚ ਵੀ ਜਦੋਂ ਮੈਂ ਪਹੁੰਚ ਕੀਤੀ ਮੈਨੂੰ ਇਹ ਪਤਾ ਲੱਗਿਆ ਕਿ ਜਿਹੜੇ ਮੁੰਡੇ ਨੇ ਉਹ ਕੜਾ ਲਹਾਇਆ ਸੀ ਉਹ ਲਗਭਗ ਅੱਧਾ ਕਿਲੋ ਦਾ ਕੜਾ ਸੀ। >> ਸਿੱਖ ਧਰਮ ਦੇ ਵਿੱਚ ਕੜੇ ਦੇ ਦੋ ਮਹੱਤਵ ਨੇ ਵੈਸੇ ਤਾਂ ਬਹੁਤ ਸਾਰੇ ਨੇ ਇੱਕ ਤਾਂ ਇਹ ਹੈ ਕਿ ਕੜਾ ਸ਼ਨਾਖਤ ਹੈ ਪੰਜ ਕਕਾਰਾਂ ਦੇ ਵਿੱਚ ਆਉਂਦਾ ਸਵੈ ਰੱਖਿਆ ਵਾਸਤੇ ਹ ਕਿ ਕਈ ਵਾਰੀ ਜੰਗਾਂ ਯੁੱਧਾਂ ਦੇ ਵਿੱਚ ਜਦੋਂ ਕਿਤੇ ਅੱਗਿਓਂ ਹਮਲਾ ਹੁੰਦਾ ਤਾਂ ਜੇ ਬਾਂਹ ਦੇ ਵਿੱਚ ਕੜਾ ਪਾਇਆ ਹੋਊਗਾ ਕਿਰਪਾਨ ਸਿੱਧੀ ਤੁਹਾਡੀ ਬਾਂਹ ਨੂੰ ਟੱਚ ਨਹੀਂ ਕਰੂਗੀ ਮੋਟਾ ਕੜਾ ਉਦੋਂ ਹੁੰਦਾ ਸੀ। ਸਰਬ ਲੋਹ ਦਾ ਕੜਾ ਤੁਹਾਡੇ ਸਰੀਰ ਦੇ ਵਿੱਚ ਲੋਹੇ ਦੀ ਘਾਟ ਪੂਰੀ ਕਰਦਾ। ਪਰ ਸਕੂਲ 'ਚ ਜਾਂਦੇ ਉੱਥੇ ਤਾਂ ਜੰਗ ਨਹੀਂ ਲੱਗੀ। ਉੱਥੇ ਬੱਚੇ ਇੱਕ ਦੂਜੇ ਦੇ ਨਾਲ ਕਈ ਵਾਰੀ ਲੜਦੇ ਆ ਤੇ ਇੱਕ ਦੂਜੇ ਦੇ ਸਿਰ ਚ ਵੀ ਮਾਰਦੇ ਆ। ਇਹ ਮਸਲਾ ਉੱਥੇ ਆਇਆ ਸੀ ਤੇ ਉਹ ਅਧਿਆਪਕ ਕਹਿੰਦਾ ਸੀ ਇਹਦਾ ਨੀ ਜੀ ਅਸੀਂ ਤਾਂ ਪਹਿਲਾਂ ਵੀ ਲਹਾ ਕੇ ਰੱਖੇ ਹੋਏ ਉਹਨਾਂ ਨੇ ਬਾਬਾ ਸਾਰੇ ਕੜੇ ਉੱਥੇ ਲਹਾ ਕੇ ਰੱਖੇ ਜਿਹਦੇ ਮੋਟਾ ਕੜਾ ਪਾਇਆ ਉਹ ਭਾਈ ਆਪਦਾ ਲਾ ਦਿਓ। ਜਿਹੜੇ ਆਮ ਰੈਗੂਲਰ ਕੜੇ ਆ ਉਹ ਪਾ ਕੇ ਆਓ। ਹੁਣ ਹੋ ਸਕਦਾ ਅੱਜ ਜਦੋਂ ਮੈਂ ਗੱਲ ਕਰ ਰਿਹਾ ਕਈ ਲੋਕਾਂ ਨੂੰ ਫਿਰ ਔਕ ਹੋਵੇ। ਕਿ ਜੀ ਆਹ ਵੀ ਗਲਤ ਗੱਲ ਹ ਵੀ ਮੋਟਾ ਕੜਾ ਕਿਉਂ ਨਹੀਂ ਪਾਉਣ ਦਿੱਤਾ ਜਾ ਰਿਹਾ। ਜਦੋਂ ਲੜਨਾ ਹੈਗਾ ਕਿਸੇ ਦੇ ਨਾਲ ਜੇ ਆਪਦੇ ਕਲਾਸਮੇਟ ਦੇ ਨਾਲ ਲੜਨਾ ਉਦੋਂ ਜ਼ਮੀਨ ਦਾ ਰੌਲਾ ਤਾਂ ਹੈ ਨਹੀਂ ਨਾ ਧਰਮ ਦਾ ਮਸਲਾ ਹ ਨਾ ਕੋਈ ਹੋਰ ਹੈ। ਉਹ ਤਾਂ ਨਿੱਕੀ ਮੋਟੀ ਗੱਲ ਤੇ ਹੀ ਹੈ ਨਾ ਉਦੋਂ ਉਦੋਂ ਜੇ ਕੋਈ ਬੱਚਾ ਦੂਜੇ ਦੇ ਕੜਾ ਮਾਰੇ ਉਹਦੇ ਮੌਤ ਵੀ ਹੋ ਸਕਦੀ ਹ ਕਿਉਂਕਿ ਭਾਰੀ ਹੁੰਦੀ ਹ ਉਹ ਚੀਜ਼ ਸਿਰ ਚ ਵੱਜ ਗਿਆ ਜਾਂ ਥਾਂਕ ਥਾਂਕ ਤੇ ਹੋਰ ਵੱਜ ਗਿਆ ਜੇ ਲੜਾਈ ਹੋ ਗਈ ਉਸ ਬੱਚੇ ਦਾ ਵੀ ਭਵਿੱਖ ਖਰਾਬ ਹੈ ਜਿਹੜੇ ਨੇ ਮਾਰਿਆ ਤੇ ਜਿਹੜੇ ਨੇ ਵੱਜਿਆ ਉਹਦਾ ਵੀ ਹ ਉਸ ਪਾਸੇ ਅਸੀਂ ਨਹੀਂ ਧਿਆਨ ਦਿੰਦੇ ਅਸੀਂ ਨੁਕਸ ਅਧਿਆਪਕਾਂ ਚ ਕੱਢ ਦਿੰਦੇ ਆ ਕਿਉਂਕਿ ਜਿੰਮੇਵਾਰੀ ਤਾਂ ਸਾਰੀ ਅਸੀਂ ਚੱਕਣੀ ਹ ਕੌਮ ਦੀ ਸੋ ਇਹ ਤਿੰਨ ਚਾਰ ਚੀਜ਼ਾਂ ਤੇ ਉਦਾਹਰਨਾਂ ਨੇ ਇਹ ਤੋਂ ਬਿਨਾਂ ਜਿਹੜੀਆਂ ਗੱਲਾਂ ਸਾਨੂੰ ਆਪ ਨੂੰ ਸਮਝਣੀਆਂ ਚਾਹੀਦੀਆਂ ਮਾਪਿਆਂ ਦੇ ਰੂਪ ਦੇ ਵਿੱਚ ਕਿ ਸਾਨੂੰ ਸਾਡੇ ਬੱਚਿਆਂ ਦੇ ਨਾਲ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹ ਉਹਨਾਂ ਨੂੰ ਟਾਈਮ ਦੇਣਾ ਚਾਹੀਦਾ। ਅਸੀਂ ਟਾਈਮ ਦੀ ਥਾਂ ਤੇ ਬੱਚਿਆਂ ਨੂੰ ਮੋਬਾਇਲ ਦੇ ਤੇ। ਸਕੂਲ ਹੋ ਜਾਂਦੇ ਆ ਬਹੁਤਿਆਂ ਨੂੰ ਤਾਂ ਇਹ ਵੀ ਕੰਮ ਹ ਨਾ ਹੁਣ ਸਰਕਾਰੀ ਸਕੂਲਾਂ ਦੇ ਅਧਿਆਪਕ ਆ ਜਿਹੜੇ ਉਹਨਾਂ ਨੂੰ ਵੀ ਪਤਾ ਯਾਰ ਵੀ ਅਸੀਂ ਕੀ ਲੈਣਾ ਨਿੱਕੀ ਜਿਹੀ ਗੱਲ ਤੇ ਸ਼ਿਕਾਇਤ ਕਰ ਦਿੰਦੇ ਆ ਲੋਕ ਜੇ ਫੋਨ ਲੈ ਕੇ ਵੀ ਉੱਥੇ ਬੈਠਾ ਤਾਂ ਠੀਕ ਹ। ਤੁਸੀਂ ਕਦੇ ਨੋਟ ਕਰੋ ਜੇ ਤੁਹਾਡਾ ਬੱਚਾ ਮੋਟਰਸਾਈਕਲ ਦੇ ਉੱਤੇ ਸਕੂਲ ਜਾਂਦਾ ਕਿਉਂਕਿ ਸਾਡੇ ਵੇਲੇ ਤਾਂ ਸਾਈਕਲ ਮਸਾ ਮਿਲਦੇ ਸੀ ਅੱਜ ਕੱਲ ਬਹੁਤ ਬੱਚੇ ਮੋਟਰਸਾਈਕਲਾਂ ਤੇ ਜਾਂਦੇ ਆ। ਕੀ ਉਹ ਸੜਕ ਦੇ ਸਾਰੇ ਨਿਯਮ ਜਾਣਦਾ। ਜੇ ਉਹ ਜਾਣਦਾ ਵੀ ਤਾਂ ਕੀ ਉਹ ਫੋਲੋ ਕਰਦਾ ਘਰੋਂ ਇਕੱਲਾ ਜਾਂਦਾ ਬਾਹਰ ਤਿੰਨ ਤਿੰਨ ਚਾਰ-ਚਾਰ ਚੜ ਜਾਂਦੇ ਆ ਜਦੋਂ ਕਿ ਕਾਨੂੰਨ ਤੌਰ ਦੇ ਉੱਤੇ ਤਿੰਨ ਨਹੀਂ ਚੜ੍ਨੇ ਚਾਹੀਦੇ ਉਹਦੇ ਨਾਲ ਜਿਹੜੀ ਬਾਈਕ ਹ ਆਪਾਂ ਨੂੰ ਵੀ ਪਤਾ ਡਿਸਬੈਲੈਂਸ ਹੁੰਦੀ ਹ ਜੇ ਤਿੰਨ ਜਾਂ ਚਾਰ ਰਲੇ ਆ ਤਾਂ ਫਿਰ ਆਪਾਂ ਨੂੰ ਵੀ ਪਤਾ ਪੰਜਾਬੀ ਆਪਾਂ ਕੋਈ ਨਾ ਕੋਈ ਪੁੱਠੀ ਸਿੱਧੀ ਹਰਕਤ ਕਰੀ ਜਾਂਦੇ ਆਂ ਉਹ ਸਾਰਾ ਕੁਝ ਹੁੰਦਾ। ਤੇ ਜੇ ਹੁਣ ਨਾਕੇ ਦੇ ਉੱਤੇ ਪੁਲਿਸ ਵਾਲੇ ਰੋਕਣਗੇ ਫਿਰ ਪੰਗਾ ਕਾਨੂੰਨ ਤੌਰ ਤੇ ਉਹ ਵੀ ਗਲਤ ਹ 18 ਸਾਲ ਤੋਂ ਘੱਟ ਬੱਚੇ ਨੂੰ ਡਰਾਈਵਿੰਗ ਲਾਇਸੈਂਸ ਨਹੀਂ ਮਿਲ ਸਕਦਾ ਉਦੋਂ ਵੀ ਜੇ ਅਸੀਂ ਦੇ ਕੇ ਤੋਰਦੇ ਆ ਤਾਂ ਕਸੂਰ ਮਾਪਿਆਂ ਦਾ ਬੁੱਲਟ ਲੈ ਕੇ ਵੀ ਕਈ ਥਾਵਾਂ ਦੇ ਉੱਤੇ ਬੱਚੇ ਜਾਂਦੇ ਆ। ਉਮਰ ਛੋਟੀ ਹ ਬੁੱਲਟ ਦੇਣਾ ਤੁਹਾਡੇ ਵਾਸਤੇ ਕੋਈ ਸਿਆਣਪ ਵਾਲੀ ਗੱਲ ਹੈ ਨਹੀਂ। ਮੈਂ ਮੱਤਾ ਨਹੀਂ ਦੇ ਰਿਹਾ ਮੈਂ ਉਹ ਵਿਸ਼ੇ ਸਾਂਝੇ ਕਰ ਰਿਹਾ ਜਿਹੜੇ ਸਾਨੂੰ ਸਮਝਣ ਦੀ ਲੋੜ ਆ। ਮੋਬਾਈਲ ਹੋ ਗਿਆ ਬੁੱਲਟ ਹੋ ਗਿਆ ਜਾਂ ਮੋਟਰਸਾਈਕਲ ਹੋ ਗਏ ਕੀ ਕੁਝ ਇਦਾਂ ਕਰਕੇ ਵਾਪਰਦਾ ਆਪਾਂ ਨੂੰ ਵੀ ਪਤਾ ਫਿਰ ਪਟਾਕੇ ਵੀ ਪਾਉਣੇ ਆ। ਤੁਹਾਨੂੰ ਤੁਹਾਡੇ ਬੱਚੇ ਦਾ ਪਤਾ ਹੋਣਾ ਚਾਹੀਦਾ ਕੀ ਤੁਸੀਂ ਧਿਆਨ ਦਿੰਨੇ ਹੋ ਜੇ ਤੁਸੀਂ ਧਿਆਨ ਨਹੀਂ ਦਿੰਦੇ ਫਿਰ ਸਮਾਜ ਤੁਹਾਡੇ ਬੱਚੇ ਕਿਸੇ ਤੇ ਧਿਆਨ ਨਹੀਂ ਦੇਊਗਾ। ਉਹ ਸਿਰਫ ਉਦੋਂ ਦੇਊਗਾ ਜਦੋਂ ਉਹ ਰੇਸ ਦੇ ਕੇ ਕਿਸੇ ਦੇ ਕੋਲ ਦੀ ਲੰਘਦਾ ਅਗਲੇ ਕਹਿਣਗੇ ਕੋਈ ਨਾ ਪੁੱਤ ਹੁਣ ਸਮਝਾਉਣ ਵਾਲੇ ਤਾਏ ਚਾਚੇ ਹੈ ਨਹੀਂ ਅਗਲਿਆਂ ਨੂੰ ਵੀ ਪਤਾ ਵੀ ਜੇ ਕਹਾਂਗੇ ਤਾਂ ਨੁਕਸਾਨ ਹ। ਅਗਲੇ ਐ ਤਾਂ ਬੇਸ਼ੱਕ ਕਹਿਣ ਵੀ ਆਵਾਜ਼ ਬੜੀ ਵਧੀਆ ਤੇਰੇ ਮੋਟਰਸਾਈਕਲ ਦੀ ਹੋਰ ਖਿੱਚ ਰਿਹਾ ਕਰ ਰੇਸ ਉਹਨਾਂ ਨੂੰ ਵੀ ਪਤਾ ਕਿ ਉਹ ਕੋਈ ਬੰਦਾ ਸੀ ਉਹਦੇ ਇੱਕ ਚੁਟਕਲਾ ਛੋਟਾ ਜਿਹਾ ਕਿ ਉਹਨੇ ਕਿਸੇ ਮਹਾਜਨ ਦੇ ਚੁੰਡੀ ਵੱਢ ਤੀ। ਬਾਣੀ ਬੰਦਾ ਸੀ ਉਹਨੇ ਸੋਚਿਆ ਯਾਰ ਕਿਉਂ ਇਹਦੇ ਨਾਲ ਮੱਥਾ ਮਾਰਨਾ ਉਹਨੇ ਇੱਕ ਰੁਪਈਆ ਦੇ ਤਾ। ਉਹਨੇ ਆਏ ਉਸੇ ਚਾਹ ਦੇ ਵਿੱਚ ਵੀ ਇਥੋਂ ਰੁਪਈਆ ਮਿਲ ਗਿਆ ਗਾਂਹ ਕਿਸੇ ਅ ਕੱਬੇ ਜਿਹੇ ਜੱਟ ਨਾਲ ਵਾਹ ਪੈ ਗਿਆ ਉਹਦੇ ਜਾ ਕੇ ਉਹਨੇ ਥੋੜੀ ਜਿਹੀ ਹੋਰ ਜ਼ੋਰ ਨਾਲ ਚੂੰਡੀ ਵੱਢ ਤੀ ਗਾਂਹ ਵਾਲੇ ਨੇ ਸਿੰਘ ਚੋਪੜ ਤੇ ਇਹ ਕੁਛ ਇੱਥੇ ਵੀ ਹੁੰਦਾ ਕਿ ਇੱਕ ਥਾਂ ਤੇ ਅਗਲੇ ਨੇ ਪਲੋਸ ਕੇ ਭੇਜੇ ਤਾ ਗਾ ਕਿਸੇ ਨਾ ਕਿਸੇ ਨੇ ਹੋਰ ਸਨੂੰ ਟੱਕਰੀ ਜਾਣਾ ਹੁੰਦਾ ਉਹ ਕਹਿੰਦਾ ਮਿੱਤਰਾਂ ਨੂੰ ਤੂੰ ਟੱਕਰੀ ਤੈਨੂੰ ਟੱਕਰੂ ਬੰਸਰੀ ਵਾਲਾ ਜਿਹੜੇ ਫੁਕਰੇ ਕਿਸਮ ਦੇ ਜਵਾਕ ਐ ਉਹ ਕਿਸੇ ਦੇ ਵੀ ਹੋਣ ਉਹਨਾਂ ਨਾਲ ਕਿਤੇ ਨਾ ਕਿਤੇ ਇਹੋ ਜਿਹਾ ਕੁਝ ਹੋ ਜਾਂਦਾ ਹੈ ਪਰ ਮਾਪਿਆਂ ਨੂੰ ਫਿਰ ਜਿੰਮੇਵਾਰੀ ਹ ਕਿ ਤੁਸੀਂ ਲਾੜ ਵਾਲੇ ਰੱਖੇ ਆ ਜੀ ਸਦਕੇ ਉਹਨਾਂ ਨਾਲ ਲਾੜ ਕਰੋ ਖਾਣ ਦਾ ਰੱਖੋ ਪਹਿਨਣ ਦਾ ਰੱਖੋ। ਪਰ ਜੇ ਉਹ ਗਲਤ ਹਰਕਤਾਂ ਕਰਦੇ ਫਿਰ ਮਾੜੀ ਗੱਲ ਹ ਸਕੂਲਾਂ ਚ ਮੋਬਾਇਲ ਨਹੀਂ ਦੇਣੇ ਚਾਹੀਦੇ ਜੇ ਦੇਣੇ ਆ ਤਾਂ ਉਹਨੂੰ ਕੋਈ ਆਪਦੇ ਬੈਗ ਚ ਰੱਖੋ ਜਦੋਂ ਘਰੋਂ ਆਉਂਦਾ ਉਦੋਂ ਉਹਨੂੰ ਵਰਤੇ ਜੇ ਬੱਚਾ ਤੁਹਾਡੇ ਨਾਲ ਗੱਲ ਨਹੀਂ ਕਰਦਾ ਮੋਬਾਈਲ ਫੋਨ ਦੇ ਉੱਤੇ ਰੀਲਾਂ ਬਣਾਉਂਦਾ ਜਾਂ ਵੀਡੀਓਜ਼ ਦੇ ਉੱਤੇ ਧਿਆਨ ਦੇ ਰਿਹਾ ਇਟ ਮੀਨਜ ਇਹ ਹੈ ਕਿ ਉਹਦੀ ਦੁਨੀਆ ਹੋਰ ਬਣ ਗਈ ਹ। ਚਾਹੇ ਉਹ ਚੰਗੀ ਸੰਗਤ ਚ ਹ ਚਾਹੇ ਇਹ ਆ ਮਾੜੀ ਚ ਸਾਡੇ ਵੇਲੇ ਹੁੰਦਾ ਸੀ ਕਿ ਥੋੜਾ ਟਾਈਮ ਅਸੀਂ ਸੱਥ ਵਿੱਚ ਵੀ ਲੰਘ ਜਾਂਦੇ ਸੀ ਉੱਥੇ ਵੀ ਕੁਝ ਨਾ ਕੋਈ ਪੁੱਠੀਆਂ ਸਿੱਧੀਆਂ ਗੱਲਾਂ ਸੁਣ ਲੈਂਦੇ ਸੀ ਕਹਿ ਲੈਂਦੇ ਸੀ ਉਹਦੇ ਨਾਲ ਸਹਿਨ ਸ਼ਕਤੀ ਆ ਜਿਹੜੀ ਉਹ ਵੱਧਦੀ ਸੀ। ਕਿਉਂਕਿ ਜੇ ਅਸੀਂ ਕਿਸੇ ਦੇ ਟਕੋਰ ਕਰਾਂਗੇ ਗਾਂ ਵਾਲਾ ਸਾਡੇ ਤੇ ਵੀ ਦੋ ਕਰੂਗਾ। ਅੱਜਕੱਲ ਬੱਚਿਆਂ ਨੂੰ ਅਸੀਂ ਬਾਹਰ ਨਹੀਂ ਜਾਣ ਦਿੰਦੇ ਇੱਕ ਤਾਂ ਮਾਹੌਲ ਸਾਡਾ ਇਹੋ ਜਿਹਾ ਹੋ ਗਿਆ ਕਹਿਣ ਨੂੰ ਰੰਗਲਾ ਪੰਜਾਬ ਵਾਂਗੂੰ ਤਾਂ ਆਪਾਂ ਨੂੰ ਪਤਾ ਹੀ ਹ ਕੀ ਕੁਛ ਰੰਗਲਾ ਸ਼ਾਮ ਨੂੰ ਹੋਇਆ ਹੁੰਦਾ ਦੁਪਹਿਰ ਵੇਲੇ ਤਾਂ ਲੁੱਟਾਂ ਖੋਹਾਂ ਜਿਵੇਂ ਮਰਜ਼ੀ ਕੋਈ ਕਰਕੇ ਲੈ ਜਾਓ ਸੜਕਾਂ ਖਾਲੀ ਹੁੰਦੀਆਂ ਉਹ ਕਹਿੰਦੇ ਗਲੀਆਂ ਹੋਵਣ ਸੁੰਨੀਆਂ ਵਿੱਚ ਮਿਰਜਾ ਯਾਰ ਫਿਰੇ ਹੁਣ ਮਿਰਜੇ ਵਰਗਿਆਂ ਦਾ ਤਾਂ ਕੋਈ ਪਤਾ ਪਤਾ ਨਹੀਂ ਨਸ਼ੇੜੀ ਬਹੁਤ ਫਿਰਦੇ ਆ ਉਹ ਸਾਡੇ ਕੋਲੇ ਮੋਬਾਇਲ ਵੀ ਨਹੀਂ ਛੱਡਦੇ ਇੱਥੇ ਤਾਂ ਡੋਲੂ ਤੱਕ ਚੋਰੀ ਹੋ ਜਾਂਦੇ ਆ ਸਭ ਆਪਾਂ ਨੂੰ ਪਤਾ ਸਭ ਕੁਛ ਸੋ ਉੱਥੇ ਇਹ ਵੀ ਵੱਡੀ ਸਮੱਸਿਆ ਕਿ ਬੱਚਿਆਂ ਨੂੰ ਉਵੇਂ ਤੁਸੀਂ ਜਨਤਕ ਰੂਪ 'ਚ ਬਾਹਰ ਨਹੀਂ ਭੇਜ ਸਕਦੇ ਜਿਵੇਂ ਪਹਿਲਾਂ ਸਾਡੀਆਂ ਪੀੜੀਆਂ ਤੁਰੀਆਂ ਫਿਰਦੀਆਂ ਸੀ। ਤਾਂ ਫਿਰ ਕੌਂਸਲਿੰਗ ਕਿਹਨੇ ਕਰਨੀ ਹ ਬੱਚਿਆਂ ਦੀ ਜਾਂ ਫਿਰ ਜਦੋਂ ਚੜ੍ਦੀ ਜਵਾਨੀ ਹੁੰਦੀ ਹਰੇਕ ਬੱਚੇ ਨੂੰ ਇਹ ਹੁੰਦਾ ਕਿ ਯਾਰ ਮੈਨੂੰ ਬਹੁਤ ਅਕਲ ਹ ਜਿਹੜੇ ਵੇਲੇ ਅਸੀਂ ਛੋਟੇ ਸੀ ਸਾਨੂੰ ਵੀ ਲੱਗਦਾ ਸੀ ਕਿ ਸਾਡੇ ਵੱਡਿਆਂ ਤੋਂ ਤਾ ਕੁੱਝ ਪਤਾ ਹੀ ਨੀਂ ਸਾਨੂੰ ਬੜਾ ਕੁਝ ਪਤਾ। ਤੇ ਇਸ ਕਰਕੇ ਵੀ ਉਹ ਜਦੋਂ ਹਾਰਮੋਨਸ ਚੇਂਜ ਹੁੰਦੇ ਆ ਨਾ ਥੋੜਾ ਪੀੜੀ ਪਾੜਾ ਵੀ ਵੱਧਦਾ ਗੈਪ ਵੀ ਵੱਧਦਾ ਪਰ ਉਹੀ ਵਕਤ ਹੁੰਦਾ ਜਦੋਂ ਆਪਾਂ ਟਾਈਮ ਦੇ ਨਾਲ ਟਰੈਕ ਤੇ ਲੈ ਗਏ ਜਦੋਂ ਬੈੜਕਾ ਹਾਲੀ ਕੱਢਣਾ ਨਾ ਤਾਂ ਉਹਨੂੰ ਉਹੀ ਬੰਦੇ ਜਾਣਦੇ ਕਿ ਲੀਹ ਨਾ ਪਾੜਨ ਲੱਗ ਜਾੇ। ਜੇ ਲੀਹ ਪਾੜ ਗਿਆ ਫਿਰ ਉਹਦਾ ਨੁਕਸਾਨ ਹੀ ਰਹਿੰਦਾ ਤੇ ਜੇ ਇੱਕ ਵਾਰੀ ਲੀਹ 'ਚ ਚੱਲ ਪਿਆ ਤੇ ਉਹ ਦੂਜਿਆਂ ਨਾਲੋਂ ਵਧੀਆ ਚੱਲਦਾ। ਇਸ ਕਰਕੇ ਗੱਲਾਂ ਤਾਂ ਸਿੱਧੀਆਂ ਤੇ ਸਪਸ਼ਟ ਤੇ ਸਾਫ ਹੈ। ਪਰ ਜਿੰਮੇਵਾਰੀਆਂ ਵਰਗੀਆਂ ਸਾਨੂੰ ਚੱਕਣੀਆਂ ਪੈਣਗੀਆਂ ਇਕੱਲੇ ਅਧਿਆਪਕਾਂ ਦੇ ਉੱਤੇ ਜੇ ਆਪਾਂ ਦੋਸ਼ ਲਾਵਾਂਗੇ ਉਹ ਮਾੜੀ ਗੱਲ ਹ ਇਹ ਵੀ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕੁਛ ਕੁ ਅਧਿਆਪਕ ਵੀ ਇਹੋ ਜਿਹੇ ਹੁੰਦੇ ਆ। ਕਈ ਵਾਰੀ ਅੱਕੇ ਥੱਕੇ ਕਿਸੇ ਹੋਰ ਕਾਰਨ ਹੁੰਦੇ ਆ। ਗੈਰ ਵਿਦਿਕ ਕੰਮ ਸਰਕਾਰੀ ਅਧਿਆਪਕਾਂ ਤੋਂ ਬਹੁਤ ਕਰਾਏ ਜਾਂਦੇ ਆ ਪ੍ਰਾਈਵੇਟ ਅਧਿਆਪਕਾਂ ਦੇ ਉੱਤੇ ਹੋਰ ਤਰ੍ਹਾਂ ਦੇ ਪ੍ਰੈਸ਼ਰ ਹੁੰਦੇ ਆ ਐਡਮਿਸ਼ਨਾਂ ਵਧਾਉਣ ਦਾ ਉਹਨਾਂ ਤੇ ਵੀ ਹੁੰਦਾ ਜਾਂ ਹੋਰ ਵੀ ਕਈ ਤਰ੍ਹਾਂ ਦੇ ਆਪਾਂ ਨੂੰ ਪਤਾ ਕਿ ਉਹਨਾਂ ਦੇ ਉੱਤੇ ਪ੍ਰੈਸ਼ਰ ਹੁੰਦੇ ਆ ਤਾਂ ਉਹ ਸਾਰੇ ਪ੍ਰੈਸ਼ਰ ਆ ਜਿਹੜੇ ਉਹਨਾਂ ਤੋਂ ਬਾਅਦ ਦੇ ਵਿੱਚ ਉਹ ਤੁਹਾਡੇ ਬੱਚੇ ਦੇ ਨਾਲ ਮਿਲਦੇ ਆ ਉਹਦੇ ਕਿਸੇ ਅਧਿਆਪਕ ਤੋਂ ਕੋਈ ਗਲਤੀ ਹੋ ਗਈ ਤੇ ਏਡੀ ਵੀ ਦਿਲ ਤੇ ਨਹੀਂ ਲਾ ਲੈਣੀ ਹੁੰਦੀ। ਅਸੀਂ ਤਾਂ ਕੱਲ ਜਾਂ ਪਰਸੋਂ ਕਿਤੇ ਗੱਲਾਂ ਕਰਦੇ ਜਾਂਦੇ ਸੀ ਕਿ ਦੋ ਚਾਰ ਜਵਾਕ ਦੇ ਤਾਏ ਚਾਚੇ ਕੰਨ ਚੋਪੜਦੇ ਰਹਿਣ ਤੇ ਦੋ ਚਾਰ ਕਦੇ ਸਕੂਲ ਚੋਂ ਪੈ ਜਾਣ ਤਾਂ ਗਾਹਾਂ ਕਦੇ ਜਿੰਦਗੀ ਦੇ ਵਿੱਚ ਕਈ ਵਾਰੀ ਵੇਲੇ ਕ ਵੇਲੇ ਕੋਈ ਥੱਪੜ ਮਾਰਦੇ ਜਾਂ ਕਿਸੇ ਉਹਨੂੰ ਮਾਰਨਾ ਪੈਜੇ ਤਾਂ ਬਲਾ ਫਿਰ ਉਹ ਦਿਲ ਤੇ ਨੀ ਲਾਉਂਦੇ ਕਨੇ ਝੜ ਕੇ ਉਠ ਖਦਾ ਪਰ ਅੱਜ ਦੀਪੀ ਜਿਹੜੀ ਹਰਟ ਹੋਣ ਲੱਗ ਗਈ ਆ ਨਿੱਕੀ ਜੀ ਗੱਲ ਤੋਂ ਹੋ ਜਾਂਦੇ ਆ ਇਮੋਸ਼ਨਲੀ ਅਸੀਂ ਟੁੱਟੇ ਹੋਏ ਆਂ ਪਰ ਉ ਜੇ ਦੇਖੀਏ ਤਾਂ ਜਿਆਦਾ ਇਮੋਸ਼ਨਲ ਹੋ ਜਾੇ ਨਿੱਕੀ ਨਿੱਕੀ ਗੱਲ ਤੇ ਤਾਂ ਉਹ ਫਿਰ ਸਾਡੇ ਵਾਸਤੇ ਘਾਤਕ ਆ ਪਤਾ ਫਿਰ ਉਦੋ ਹੀ ਲੱਗਦਾ ਕਿ ਕਿਸੇ ਬੱਚੇ ਨੇ ਪੱਖੇ ਨਾਲ ਫਾਹਾ ਲੈ ਲਿਆ ਕਿਸੇ ਨੇ ਖੁਦਕੁਸ਼ੀ ਕਰ ਲਈ ਕਾਰਨ ਤਾਂ ਬਹੁਤ ਸਾਰੇ ਹੋਰ ਹੋ ਸਕਦੇ ਆ ਪਰ ਸਾਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਤੇ ਸਮਾਜ ਦੀ ਜਿਹੜੀ ਜਿੰਮੇਵਾਰੀ ਜਿੱਥੋਂ ਗੱਲ ਮੈਂ ਸ਼ੁਰੂ ਕੀਤੀ ਸੀ ਆਪਾਂ ਉੱਥੇ ਹੀ ਖਤਮ ਕਰਾਂਗੇ ਉਹ ਸਭ ਤੋਂ ਵੱਡੀ ਬਣ ਜਾਂਦੀ ਹੈ ਕਿ ਜੇ ਕੋਈ ਬੱਚਾ ਉਹ ਫੇਲ ਹੋ ਗਿਆ ਜਾਂ ਹੁਣ ਵਿਦੇਸ਼ ਗਏ ਹੋਏ ਬੱਚੇ ਵਾਪਿਸ ਆ ਗਏ ਕਿਸੇ ਵੀ ਕਾਰਨ ਆਉਣਾ ਪੈ ਗਿਆ ਉਹਨਾਂ ਨੂੰ ਇੱਥੇ ਆ ਕੇ ਉਹਨਾਂ ਨੂੰ ਟੌਂਚ ਨਾ ਕਰੀਏ ਇੱਥੇ ਆ ਕੇ ਉਹਨਾਂ ਨੂੰ ਨਹੋਰੇ ਨਾ ਮਾਰੀਏ ਹੱਲਾ ਸ਼ੇਰੀ ਦਈਏ ਉਹਨਾਂ ਨੂੰ ਭਲੋਸੀਏ ਪੁੱਤ ਵੀ ਕੋਈ ਗੱਲ ਨਹੀਂ ਫਿਰ ਕੀ ਹ ਤੇ ਮੰਨ ਲਓ ਕੋਈ ਬੰਦਾ ਦਸਵੀਂ ਚੋਂ ਫੇਲ ਹੋ ਗਿਆ ਇਹਦਾ ਮਤਲਬ ਇਹ ਤਾਂ ਨਹੀਂ ਕਿ ਦੁਨੀਆਂ ਖਤਮ ਹੋ ਗਈ ਉਹ ਦੂਜੀ ਵਾਰ ਵੀ ਪਾਸ ਹੋ ਸਕਦਾ ਜਾਂ ਇਹ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਜਾਂ ਦੁਨੀਆਂ ਦੇ ਵਿੱਚ ਬਥੇਰੇ ਲੋਕ ਤੁਹਾਡੇ ਸਾਹਮਣੇ ਆ ਜਿਹੜੇ ਪੜ੍ਹੇ ਲਿਖੇ ਨਹੀਂ ਪਰ ਉਹ ਸਫਲ ਬਹੁਤ ਹ। ਇਸ ਕਰਕੇ ਸਫਲਤਾ ਦੇ ਮਾਪਦੰਡ ਇਕੱਲੀ ਐਜੂਕੇਸ਼ਨ ਨਹੀਂ ਹੁੰਦੀ ਉਹ ਐਜੂਕੇਸ਼ਨ ਕਦੇ ਵੀ ਨਹੀਂ ਹੁੰਦੀ ਜਿਹੜੀ ਆ ਡਿਗਰੀਆਂ ਨਾਲ ਸੰਬੰਧਿਤ ਹੋਵੇ ਕਿ ਜੀ ਇਹਦੇ ਇੰਨੇ ਪਰਸੈਂਟ ਆ ਗਏ ਇਹਦੇ ਕੋਲੇ ਆਹ ਡਿਗਰੀ ਹ ਤੇ ਜਿਹੜਾ ਪ੍ਰੈਕਟੀਕਲ ਹ ਨਾ ਉਹ ਵੀ ਬਹੁਤ ਲਾਜ਼ਮੀ ਹੁੰਦਾ ਤੇ ਪ੍ਰੈਕਟੀਕਲ ਫਿਰ ਪ੍ਰੈਕਟੀਕਲ ਨਾਲ ਹੀ ਆਉਂਦਾ ਹੈ। ਜ਼ਿੰਦਗੀ ਦੇ ਤਜਰਬੇ ਆ ਜਿਹੜੇ ਸੌਖੇ ਨਹੀਂ ਮਿਲਦੇ ਇਸ ਕਰਕੇ ਧੀਆਂ ਪੁੱਤਾਂ ਨੂੰ ਉਸ ਪਾਸੇ ਤੋਰੀਏ ਜੇ ਸਾਡੇ ਕੋਈ ਸੰਗੀ ਸਾਥੀ ਆ ਅਸੀਂ ਉਹਨਾਂ ਨੂੰ ਵੀ ਕਹੀਏ ਕਿ ਭਾਈ ਜੇ ਤੇਰੇ ਬੱਚੇ ਨੂੰ ਕੋਈ ਸਮੱਸਿਆ ਸਾਡੇ ਨਾਲ ਵਹਾ ਦੇ ਜਿਹੜਾ ਵੀ ਬੰਦਾ ਉਹਦੇ ਨਾਲ ਖੁੱਲ ਸਕਦਾ ਜਿਹੜੇ ਨਾ ਉਹ ਫਰੈਂਡਲੀ ਹੁੰਦੇ ਆ ਤਾਂ ਥੋੜਾ ਜਿਹਾ ਅਸੀਂ ਮੋਟੀਵੇਟ ਕਰ ਦਿਆਂਗੇ ਜਾਂ ਫਿਰ ਚੰਗੀਆਂ ਕਿਤਾਬਾਂ ਪੜਨ ਲਾ ਦਾਂਗੇ ਬੱਚੇ ਦੇ ਮਨ ਦੇ ਉੱਤੇ ਕੋਈ ਨਾ ਕੋਈ ਜਿਹੜਾ ਬੋਝ ਆ ਉਹ ਲੈ ਜਾਊਗਾ ਤੇ ਜੇ ਆਹੀ ਗੱਲ ਹੈ ਕਿ ਬੱਚੇ ਨੂੰ ਕਿਸੇ ਅਧਿਆਪਕ ਨੇ ਥੱਪੜ ਮਾਰਤਾ ਜਾਂ ਘੂਰਤਾ ਤੇ ਉਤੋਂ ਬਾਅਦ ਉਹਨੇ ਆ ਕੇ ਦੱਸਤਾ ਘਰੇ ਤੇ ਤਾਂ ਉਹ ਪੰਥਕ ਮੁੱਦੇ ਵਲਾ ਮਸਲਾ ਹੋ ਗਿਆ ਫਿਰ ਤਾਂ ਹੋਰ ਬਥੇਰੇ ਇਥੇ ਹੈਗੇ ਆ ਕਿ ਉਹਨਾਂ ਨੇ ਤੁਹਾਡੇ ਤੋਂ ਪਹਿਲਾਂ ਸਕੂਲਾਂ ਪਹੁੰਚ ਜਾਣਾ ਅਗਲਿਆਂ ਦਾ ਤਾਂ ਮਨੋਰਥ ਹੋਰ ਪਰ ਜੇ ਤੁਸੀਂ ਉਹ ਬੱਚੇ ਨੂੰ ਸੰਭਾਲ ਲਿਆ ਸਿੱਧੀ ਜੇ ਕਿਸੇ ਅਧਿਆਪਕ ਨੇ ਵੀ ਗਲਤੀ ਕੀਤੀ ਉਹਦੀ ਮਨੇਜਮੈਂਟ ਦੇ ਨਾਲ ਸ਼ਿਕਾਇਤ ਕਰ ਸਕਦੇ ਹ ਉਹਦੇ ਨਾਲ ਬਹਿ ਕੇ ਗੱਲ ਕਰ ਸਕਦੇ ਹ ਉਸ ਵਕਤ ਉਹ ਘਟਨਾਕਰਮ ਕਿਵੇਂ ਵਾਪਰਿਆ ਇਹ ਵੀ ਗੱਲਾਂ ਹੋ ਸਕਦੀਆਂ ਮਾਮਲੇ ਹੱਲ ਹੋ ਸਕਦੇ ਸੋ ਅਸੀ ਹੱਲ ਵਲ ਵਧੀਏ ਗੱਲਾਂ ਨਾ ਵਧਾਈਏ ਆਪਾ ਫਿਰ ਮਿਲਦੇ ਰੱਬ ਰਾਖਾ
Get free YouTube transcripts with timestamps, translation, and download options.
Transcript content is sourced from YouTube's auto-generated captions or AI transcription. All video content belongs to the original creators. Terms of Service · DMCA Contact